ਪਹਿਲਗਾਮ ਹਮਲੇ ਦੇ ਵਿਰੋਧ ’ਚ ਅੰਮ੍ਰਿਤਸਰ ਵਿਚ ਬਾਜ਼ਾਰ ਰਹੇ ਬੰਦ

ਅੰਮ੍ਰਿਤਸਰ, 26 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)- ਪਹਿਲਗਾਮ ਵਿਚ ਹੋਈ ਅੱਤਵਾਦੀ ਘਟਨਾ ਵਿਚ ਮਾਰੇ ਗਏ ਮਾਸੂਮਾਂ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ ’ਚ ਬਜ਼ਾਰ ਬੰਦ ਰਹੇ। ਇਸ ਸੰਬੰਧੀ ਫੈਡਰੇਸ਼ਨ ਆਫ਼ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਅਤੇ ਭਾਰਤੀ ਵਪਾਰ ਮੰਡਲ ਦੇ ਸੱਦੇ ਤੇ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।