JALANDHAR WEATHER

28 ਅਪ੍ਰੈਲ ਨੂੰ ਪਾਰਟੀ ਉਮੀਦਵਾਰਾਂ ਨੂੰ ਜਿੱਤਾ ਕੇ ਬਣਾਵਾਂਗੇ ਸਰਕਾਰ - ਪੀਅਰ ਪੋਇਲੀਅਰ

ਕੈਲਗਰੀ 26 ਅਪ੍ਰੈਲ (ਜਸਜੀਤ ਸਿੰਘ ਧਾਮੀ)-ਪਾਰਲੀਮੈਂਟ ਚੋਣਾਂ ਦੇ ਆਖਰੀ ਗੇੜ ਵਿਚ ਕੰਜ਼ਰਵੇਟਿਵ ਨੇਤਾ ਪੀਅਰ ਪੋਇਲੀਵਰ ਨੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਨੌਰਥ ਈਸਟ ਕੈਲਗਰੀ ਵਿਖੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪੋਇਲੀਵਰ ਨੇ ਕੈਲਗਰੀ ਵਿਖੇ ਬਿਤਾਏ ਆਪਣੇ ਦਿਨਾਂ ਨੂੰ ਯਾਦ ਕੀਤਾ। ਪੋਇਲੀਵਰ ਨੇ ਕਿਹਾ ਕਿ ਸੰਘੀ ਚੋਣਾਂ ਵਿਚ ਜੇ ਉਨ੍ਹਾਂ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ ਪਹਿਲੇ 100 ਦਿਨਾਂ ਵਿਚ ਤਿੰਨ ਮੁੱਖ ਕਾਨੂੰਨ ਪਾਸ ਕਰਨਗੇ, ਜਿਨ੍ਹਾਂ ਵਿਚ ਕਿਫਾਇਤੀਤਾ ਵਿਚ ਸੁਧਾਰ,ਅਪਰਾਧਿਕ ਨਿਆਂ ਵਿਚ ਸੁਧਾਰ ਕਰਨਗੇ ਅਤੇ ਰੁਜ਼ਗਾਰ ਵਿਚ ਵਾਧਾ ਕਰਨਗੇ, ਇਸ ਦੇ ਨਾਲ ਹੀ ਅੰਸ਼ਕ ਤੌਰ ’ਤੇ ਊਰਜਾ ਪ੍ਰੋਜੈਕਟਾਂ ਨੂੰ ਨਿਯੰਤਰਿਤ ਕਰਨ ਵਾਲੇ ਲਿਬਰਲ ਨਿਯਮਾਂ ਨੂੰ ਰੱਦ ਕਰਨਗੇ। ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਸਿਆਸਤਦਾਨਾਂ ਨੂੰ ਛੁੱਟੀਆਂ ਦੀ ਲੋੜ ਨਾਲੋ ਜ਼ਿਆਦਾ ਬਦਲਾਅ ਦੀ ਲੋੜ ਹੈ। ਪੋਇਲੀਵਰ ਨੇ ਆਪਣੇ 40 ਮਿੰਟ ਦੇ ਭਾਸ਼ਣ ਵਿਚ ਲਿਬਰਲ ਨੇਤਾ ਮਾਰਕ ਕਾਰਨੀ ਦੀ ਉਦਯੋਗਿਕ ਕਾਰਬਨ ਟੈਕਸਾਂ ਨੂੰ ਬਣਾਈ ਰੱਖਣ ਦੀ ਯੋਜਨਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 28 ਅਪ੍ਰੈਲ ਨੂੰ ਆਪਣੇ ਕੀਮਤੀ ਵੋਟ ਪਾ ਕੇ ਆਪਣੇ ਹੱਕਾਂ ਲਈ ਆਪਣੀ ਸਰਕਾਰ ਬਣਾਓ। ਇਸ ਮੌਕੇ ਤੇ ਕੈਲਗਰੀ ਸਕਾਈਵਿਊ ਤੋਂ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਮੈਕਨਾਈਟ ਤੋਂ ਉਮੀਦਵਾਰ ਦਲਵਿੰਦਰ ਗਿੱਲ, ਕੈਲਗਰੀ ਸੈਂਟਰ ਤੋਂ ਉਮੀਦਵਾਰ ਜਸਰਾਜ ਸਿੰਘ ਹੱਲਣ ਅਤੇ ਹੋਰ ਵੱਖ-ਵੱਖ ਹਲਕਿਆਂ ਦੇ ਉਮੀਦਵਾਰ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ