ਕਾਂਗਰਸ ਨੇ ਪਹਿਲਗਾਮ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀਆਂ ਨੂੰ ਦਿੱਤੀ ਸ਼ਰਧਾਂਜਲੀ

ਯਮੁਨਾ ਨਗਰ, 25 ਅਪ੍ਰੈਲ (ਕੁਲਦੀਪ ਸੈਣੀ)- ਹਰਿਆਣਾ ਵਿਚ ਕਾਂਗਰਸ ਨੇ ਅੱਜ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਇਕ ਮੋਮਬੱਤੀ ਮਾਰਚ ਕੱਢਿਆ ਅਤੇ ਪਹਿਲਗਾਮ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀਆਂ ਨੂੰ ਸ਼ਰਧਾਂਜਲੀ ਦਿੱਤੀ। ਇਹ ਮੋਮਬੱਤੀ ਮਾਰਚ ਯਮੁਨਾਨਗਰ ਵਿਚ ਕਾਂਗਰਸ ਵਿਧਾਇਕ ਅਕਰਮ ਖ਼ਾਨ ਦੀ ਮੌਜੂਦਗੀ ਵਿਚ ਕੱਢਿਆ ਗਿਆ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵਰਕਰ ਵੀ ਮੌਜੂਦ ਸਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਦੇਖੇ ਗਏ।