ਨੌਜਵਾਨਾਂ ਤੋਂ ਪਹਿਲਾਂ ਕਾਂਗਰਸ ਦੇ ਹਰ ਇਕ ਨੂੰ ਦੇਖਣੀ ਚਾਹੀਦੀ ਹੈ ਫ਼ਿਲਮ ਕੇਸਰੀ 2- ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ, 15 ਅਪ੍ਰੈਲ- ਕੇਸਰੀ ਚੈਪਟਰ 2: ਦ ਅਨਟੋਲਡ ਸਟੋਰੀ ਆਫ਼ ਜਲ੍ਹਿਆਂਵਾਲਾ ਦੀ ਸਕ੍ਰੀਨਿੰਗ ’ਤੇ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨੌਜਵਾਨਾਂ ਤੋਂ ਪਹਿਲਾਂ, ਮੈਂ ਕਾਂਗਰਸ ਦੇ ਹਰ ਕਿਸੇ ਨੂੰ ਇਹ ਫ਼ਿਲਮ ਦੇਖਣ ਲਈ ਕਹਿਣਾ ਚਾਹੁੰਦਾ ਹਾਂ ਕਿ ਉਹ ਆ ਕੇ ਇਹ ਫ਼ਿਲਮ ਜ਼ਰੂਰ ਦੇਖਣ। ਉਨ੍ਹਾਂ ਨੂੰ ਸਮਝ ਆ ਜਾਵੇਗਾ ਕਿ ਸੀ. ਸ਼ੰਕਰਨ ਨਾਇਰ ਦਾ ਇਤਿਹਾਸ ਮਿਟਾ ਕੇ ਉਨ੍ਹਾਂ ਨੇ ਕਿਹੜਾ ਅਪਰਾਧ ਕੀਤਾ ਹੈ। ਕਾਂਗਰਸ ਨੇ ਜਲ੍ਹਿਆਂਵਾਲ ਬਾਗ ਵਿਚ ਅੰਗਰੇਜ਼ਾਂ ਤੋਂ ਘੱਟ ਕੁਝ ਨਹੀਂ ਕੀਤਾ। ਕਾਂਗਰਸ ਨੇ ਇਸ ਤੋਂ ਸਿਰਫ਼ ਇਕ ਸਬਕ ਲਿਆ ਹੈ, 1984 ਦੇ ਕਤਲ-ਏ-ਆਮ ਨੂੰ ਦੁਹਰਾਉਣਾ।