40 ਏਕੜ ਦੇ ਕਰੀਬ ਖੜ੍ਹੀ ਕਣਕ ਸੜ ਕੇ ਹੋਈ ਸਵਾਹ

ਸ਼ੇਰਪੁਰ, ਸੰਗਰੂਰ, 17 ਅਪ੍ਰੈਲ (ਮੇਘ ਰਾਜ ਜੋਸ਼ੀ)-ਨੇੜਲੇ ਪਿੰਡ ਕਾਤਰੋਂ ਤੋਂ ਘਨੌਰੀ ਕਲਾਂ ਰੋਡ ਉਤੇ ਕਿਸਾਨਾਂ ਦੀ 40 ਏਕੜ ਦੇ ਕਰੀਬ ਖੜ੍ਹੀ ਕਣਕ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਤੂੜੀ ਬਣਾਉਣ ਵਾਲਾ ਰੀਪਰ ਦੱਸਿਆ ਜਾ ਰਿਹਾ ਹੈ। ਨਸ਼ਾ ਰੋਕੂ ਕਮੇਟੀ ਖੇੜੀ ਕਲਾਂ, ਸ਼ੇਰਪੁਰ ਅਤੇ ਨੇੜਲੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਟਰੈਕਟਰਾਂ ਉਤੇ ਅੱਗ ਬੁਝਾਉਣ ਵਾਲੇ ਯੰਤਰਾਂ ਨਾਲ ਕਾਫੀ ਜੱਦੋ-ਜਹਿਦ ਕਰਨ ਮਗਰੋਂ ਅੱਗ ਉਤੇ ਕਾਬੂ ਪਾਇਆ ਗਿਆ। ਸਰਕਾਰੀ ਅੱਗ ਬੁਝਾਊ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ਉਤੇ ਕਾਬੂ ਪਾ ਲਿਆ ਸੀ।