ਪਿੰਡ ਟਪਿਆਲਾ ’ਚ ਮੰਤਰੀਆਂ ਦੀ ਆਮਦ ਨੂੰ ਲੈ ਕੇ ਕਿਸਾਨਾਂ ਰੋਸ ਪ੍ਰਦਰਸ਼ਨ ਕੀਤਾ

ਚੋਗਾਵਾਂ, (ਅੰਮ੍ਰਿਤਸਰ), 9 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਪਿੰਡ ਟਪਿਆਲਾ ਵਿਖੇ ਮੰਤਰੀਆਂ ਦੀ ਆਮਦ ਨੂੰ ਲੈ ਕੇ ਆਪ ਸਰਕਾਰ ਖਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੰਭੂ ਤੇ ਖਨੌਰੀ ਬਾਰਡਰ ਮੋਰਚਿਆਂ ਨੂੰ ਉਖਾੜਨ ਤੇ ਕਿਸਾਨਾਂ ’ਤੇ ਢਾਹੇ ਤਸ਼ੱਦਦ ਆਦਿ ਹੋਰਨਾਂ ਮਸਲਿਆਂ ਤੇ ਸਵਾਲ ਜਵਾਬ ਕੀਤੇ ਜਾਣੇ ਸਨ ਪਰ ਅਜੇ ਤੱਕ ਕੋਈ ਵੀ ਮੰਤਰੀ ਟਪਿਆਲੇ ਸਕੂਲ ਦਾ ਉਦਘਾਟਨ ਕਰਨ ਨਹੀਂ ਪਹੁੰਚਿਆ। ਲੱਗਦਾ ਪੰਜਾਬ ਸਰਕਾਰ ਸਾਡੇ ਸਵਾਲਾਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਜਿੱਤ ਹੋਈ ਹੈ। ਇਸ ਮੌਕੇ ਬਾਜ ਸਿੰਘ ਸਾਰੰਗੜਾ, ਜੋਨ ਪ੍ਰਧਾਨ ਕੁਲਬੀਰ ਸਿੰਘ ਲੋਪੋਕੇ, ਜੋਨ ਪ੍ਰਧਾਨ ਗੁਰਲਾਲ ਸਿੰਘ ਕੱਕੜ, ਜਸਮੀਤ ਸਿੰਘ ਰਾਣੀਆ, ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਮੌਜੂਦ ਸਨ।