ਸਰਹੱਦ ਨੇੜੇ ਹੋਇਆ ਆਈ.ਈ.ਡੀ. ਬਲਾਸਟ

ਗੁਰਦਾਸਪੁਰ, 9 ਅਪ੍ਰੈਲ- ਅੱਜ ਗੁਰਦਾਸਪੁਰ ’ਚ ਸਰਹੱਦ ਨੇੜੇ ਆਈ.ਈ.ਡੀ. ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਜਵਾਨਾਂ ਨੂੰ 2 ਸ਼ੱਕੀ ਕੰਟੇਨਰ ਮਿਲੇ, ਜਿਨ੍ਹਾਂ ਵਿਚ ਤਾਰ ਲੱਗੀ ਹੋਈ ਸੀ। ਇਸ ਦੌਰਾਨ ਆਰਮੀ ਬੰਕਰ ਦੇ ਸੱਜੇ ਪਾਸੇ ਅਚਾਨਕ ਧਮਾਕਾ ਹੋਇਆ, ਜਿਸ ਵਿਚ ਬੀ.ਸੀ.ਟੀ. ਸੋਹਣ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ।