ਆਈ.ਪੀ.ਐਲ. : ਅੱਜ ਆਹਮਣੇ ਸਾਹਮਣੇ ਹੋਣਗੇ ਗੁਜਰਾਤ ਟਾਈਟਨਸ ਤੇ ਰਾਜਸਥਾਨ ਰਾਇਲਜ਼

ਅਹਿਮਦਾਬਾਦ, 9 ਅਪ੍ਰੈਲ- ਇੰਡੀਅਨ ਪ੍ਰੀਮੀਅਰ ਲੀਗ 2025 ਵਿਚ ਅੱਜ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੈਚ ਹੋਵੇਗਾ। ਸੀਜ਼ਨ ਦਾ 23ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। 2022 ਦੀ ਚੈਂਪੀਅਨ ਗੁਜਰਾਤ 4 ਮੈਚਾਂ ਵਿਚੋਂ 3 ਜਿੱਤਾਂ ਅਤੇ 1 ਹਾਰ ਦੇ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ। ਦੂਜੇ ਪਾਸੇ, 2008 ਦੇ ਚੈਂਪੀਅਨ ਰਾਜਸਥਾਨ ਨੇ 18ਵੇਂ ਸੀਜ਼ਨ ਵਿਚ ਹੁਣ ਤੱਕ 4 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 2 ਜਿੱਤੇ ਹਨ ਅਤੇ 2 ਹਾਰੇ ਹਨ।