JALANDHAR WEATHER

ਥਾਣਾ ਕਿਲਾ ਲਾਲ ਸਿੰਘ ਦੇ ਨੇੜੇ ਹੋਇਆ ਵੱਡਾ ਧਮਾਕਾ

ਕਿਲਾ ਲਾਲ ਸਿੰਘ, (ਗੁਰਦਾਸਪੁਰ), 7 ਅਪ੍ਰੈਲ (ਬਲਬੀਰ ਸਿੰਘ)- ਬੀਤੀ ਰਾਤ ਕਰੀਬ 12 ਵੱਜ ਕੇ 35 ਮਿੰਟ ’ਤੇ ਕਿਲਾ ਲਾਲ ਸਿੰਘ ਥਾਣੇ ਦੇ ਨਜ਼ਦੀਕ ਇਕ ਜ਼ੋਰਦਾਰ ਧਮਾਕਾ ਹੋਇਆ। ਕਿਲਾ ਲਾਲ ਸਿੰਘ ਦੇ ਨਿਵਾਸੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਤ ਜ਼ੋਰਦਾਰ ਧਮਾਕਾ ਹੋਇਆ ਹੈ, ਪਰ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ ਤੇ ਅਜੇ ਕੁਝ ਵੀ ਦੱਸ ਨਹੀਂ ਰਹੀ ਹੈ ਕਿਉਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਗ੍ਰਨੇਡ ਹਮਲਾ ਸੀ ਕਿ ਜਾਂ ਕੋਈ ਧਮਾਕਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਬੱਬਰ ਖ਼ਾਲਸਾ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਲਈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ