ਗ੍ਰਨੇਡ ਦੀ ਗੂੰਜ ਨੂੰ ਲੈ ਕੇ ਸਾੜਿਆ ਸਰਕਾਰ ਦਾ ਪੁਤਲਾ

ਰਾਜਪੁਰਾ, 8 ਅਪ੍ਰੈਲ ( ਰਣਜੀਤ ਸਿੰਘ)-ਅੱਜ ਇਥੇ ਟਾਹਲੀ ਵਾਲਾ ਚੌਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਅਨਾਜ ਮੰਡੀ ਦੇ ਸਾਬਕਾ ਪ੍ਰਧਾਨ ਰੂਪਿੰਦਰ ਸਿੰਘ ਰੂਬੀ ਦੀ ਅਗਵਾਈ ਵਿਚ ਸੂਬਾ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਵਿਚ ਗਵਰਨਰ ਰਾਜ ਲੱਗ ਜਾਣਾ ਚਾਹੀਦਾ ਹੈ। ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਦਿਨੋ-ਦਿਨ ਖਰਾਬ ਹੋ ਰਹੀ ਹੈ। ਇਸ ਮੌਕੇ ਉਤੇ ਆਵਾਜਾਈ ਵਿਚ ਵੀ ਵਿਘਨ ਪਿਆ।