ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਨਸ਼ਿਆਂ ਵਿਰੁੱਧ ਤੀਜੇ ਦਿਨ ਵੀ ਪੈਦਲ ਯਾਤਰਾ ਸ਼ੁਰੂ

ਅੰਮ੍ਰਿਤਸਰ, 5 ਅਪ੍ਰੈਲ-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਵਿਰੁੱਧ 'ਪੈਦਲ ਯਾਤਰਾ' ਕੱਢੀ। ਉਨ੍ਹਾਂ ਕਿਹਾ ਕਿ ਅੱਜ ਯਾਤਰਾ ਦਾ ਤੀਜਾ ਦਿਨ ਹੈ ਅਤੇ ਜਨਤਾ ਵੀ ਬਹੁਤ ਉਤਸ਼ਾਹਿਤ ਅਤੇ ਸਹਿਯੋਗੀ ਹੈ। ਹਰ ਕੋਈ ਇਸ ਵਿਚ ਸ਼ਾਮਿਲ ਹੋ ਰਿਹਾ ਹੈ ਅਤੇ ਲੱਗਦਾ ਹੈ ਕਿ ਸਾਰਿਆਂ ਦੇ ਆਸ਼ੀਰਵਾਦ ਨਾਲ, ਅਸੀਂ ਇਸ ਜਨ ਲਹਿਰ ਨੂੰ ਬਣਾਉਣ ਵਿਚ ਜ਼ਰੂਰ ਸਫਲ ਹੋਵਾਂਗੇ। ਇਕੱਠੇ ਮਿਲ ਕੇ ਅਸੀਂ ਇਕ ਨਸ਼ਾ-ਮੁਕਤ ਪੰਜਾਬ, ਰੰਗਲਾ ਪੰਜਾਬ ਬਣਾਵਾਂਗੇ। ਸਰਕਾਰ ਵੀ ਆਪਣੇ ਯਤਨ ਕਰ ਰਹੀ ਹੈ। ਅਸੀਂ ਵੀ ਆਪਣੇ ਯਤਨ ਕਰ ਰਹੇ ਹਾਂ। ਜਨਤਾ ਵੀ ਸਾਡਾ ਸਮਰਥਨ ਕਰ ਰਹੀ ਹੈ।