ਸੈਂਟਰਲ ਪਾਸਪੋਰਟ ਸੰਗਠਨ ਦਿੱਲੀ ਦੇ ਜੁਆਇੰਟ ਸੈਕਟਰੀ ਡਾ. ਸ੍ਰੀਨਿਵਾਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 5 ਅਪ੍ਰੈਲ (ਜਸਵੰਤ ਸਿੰਘ ਜੱਸ)-ਸੈਂਟਰਲ ਪਾਸਪੋਰਟ ਸੰਗਠਨ ਦਿੱਲੀ ਦੇ ਜੁਆਇੰਟ ਸੈਕਟਰੀ ਡਾ. ਕੇ.ਜੀ. ਸ੍ਰੀਨਿਵਾਸ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਅਭੀਸ਼ੇਕ ਸ਼ਰਮਾ ਖੇਤਰੀ ਪਾਸਪੋਰਟ ਅਧਿਕਾਰੀ, ਸ੍ਰੀ ਹਰਸ਼ਦ ਕੁਮਾਰ ਪਰਮਾਰ, ਸ੍ਰੀ ਸ਼ਿਵ ਪ੍ਰਸ਼ਾਦ ਯਾਦਵ, ਸ੍ਰੀ ਹਰੀ ਓਮ ਤੇ ਸ੍ਰੀ ਏ.ਵੀ. ਰਾਣਾ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਡਾ. ਕੇ.ਜੀ. ਸ੍ਰੀਨਿਵਾਸ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਡਾ. ਸ੍ਰੀਨਿਵਾਸ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਹ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਹਨ। ਇਸ ਮੌਕੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸੁਪਰੀਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਪ੍ਰਮਿੰਦਰ ਸਿੰਘ ਡੰਡੀ ਆਦਿ ਮੌਜੂਦ ਸਨ।