ਬਿਕਰਮ ਸਿੰਘ ਮਜੀਠੀਆ ਦੇ ਘਰ ਤਲਾਸ਼ੀ ਲਈ ਸਿਟ ਵਲੋਂ ਪਟੀਸ਼ਨ ਦਾਇਰ
ਮੁਹਾਲੀ, 4 ਅਪ੍ਰੈਲ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਦੀ ਘਰ ਦੀ ਤਲਾਸ਼ੀ ਲਈ ਸਿਟ ਨੇ ਅੱਜ ਮੁਹਾਲੀ ਅਦਾਲਤ ਵਿਖੇ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਸੰਬੰਧੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਐਚ. ਐਸ. ਧਨੋਆ ਦਾ ਕਹਿਣਾ ਹੈ ਕਿ ਫਿਲਹਾਲ ਇਸਤਗਾਸਾ ਪੱਖ ਵਲੋਂ ਪਟੀਸ਼ਨ ਦੀ ਕਾਪੀ ਸਾਂਝੀ ਨਹੀਂ ਕੀਤੀ ਗਈ ਅਤੇ ਇਸ ਮਾਮਲੇ ’ਤੇ ਅਦਾਲਤ ਵਲੋਂ ਅੱਜ ਬਾਅਦ ਦੁਪਹਿਰ ਸੁਣਵਾਈ ਕੀਤੀ ਜਾਵੇਗੀ।