8ਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਪੰਜਾਬ 'ਚੋਂ ਤੀਜੇ ਸਥਾਨ 'ਤੇ ਰਹੀ

ਚੌਂਕ ਮਹਿਤਾ, 4 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦਾ ਨਤੀਜਾ ਅੱਜ ਆਇਆ ਹੈ, ਜਿਸ ਵਿਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ (ਅੱਡਾ ਨਾਥ ਦੀ ਖੂਹੀ) ਦੇ ਸਕੂਲ ਦੇ 13 ਬੱਚੇ ਮੈਰਿਟ ਵਿਚ ਰਹੇ ਅਤੇ ਚਾਰ ਬੱਚੇ ਪਹਿਲੇ 6 ਸਥਾਨਾਂ ਉਤੇ ਰਹੇ ਹਨ। ਜਿਨ੍ਹਾਂ ਵਿਚੋਂ ਨਵਜੋਤ ਕੌਰ ਪੁੱਤਰੀ ਗੁਰਮੇਜ ਸਿੰਘ ਪੰਜਾਬ ਵਿਚੋਂ ਤੀਸਰੇ ਸਥਾਨ ਉਤੇ ਰਹੀ। ਸਕੂਲ ਵਿਖੇ ਢੋਲ ਢਮੱਕੇ ਅਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।