ਡੀ.ਜੀ.ਪੀ. , ਪੰਜਾਬ ਗੌਰਵ ਯਾਦਵ ਨੇ ਜਲੰਧਰ 'ਚ ਵੱਖ-ਵੱਖ ਨਾਕੇ ਕੀਤੇ ਚੈੱਕ

ਜਲੰਧਰ, 11 ਅਪ੍ਰੈਲ - ਵਿਸਾਖੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਰਾਤ ਦਾ ਡੋਮੀਨੇਸ਼ਨ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਕਾਰਨ ਅੱਜ ਡੀ.ਜੀ.ਪੀ. ਗੌਰਵ ਯਾਦਵ ਜਲੰਧਰ ਪਿਮਸ ਹਸਪਤਾਲ ਨੇੜੇ ਪਹੁੰਚੇ, ਜਿੱਥੇ ਇਕ ਹਾਈ-ਟੈਕ ਚੈੱਕ ਪੋਸਟ ਸਥਾਪਤ ਕੀਤੀ ਗਈ ਸੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਵਿਚ, ਇਕ ਪਰਿਭਾਸ਼ਿਤ ਫੋਰਸ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿਚ ਰਾਤ ਨੂੰ ਗਸ਼ਤ ਦੌਰਾਨ ਨਾਕਾਬੰਦੀ ਕਰਦੀ ਹੈ। ਇਸ ਦੌਰਾਨ, ਵਿਸਾਖੀ ਦੇ ਤਿਉਹਾਰ ਦੇ ਮੌਕੇ 'ਤੇ, ਅੱਜ ਰਾਤ ਪੰਜਾਬ ਭਰ ਦੇ ਹਰੇਕ ਜ਼ਿਲ੍ਹੇ ਵਿਚ ਇਸ ਹਾਈ-ਟੈਕ ਨਾਕਾਬੰਦੀ ਵਿਚ ਇਕ ਸੀਨੀਅਰ ਅਧਿਕਾਰੀ ਮੌਜੂਦ ਹੈ। ਇਸ ਕਾਰਨ ਅੱਜ ਅਚਾਨਕ ਉਹ ਨਾਕਾਬੰਦੀ 'ਤੇ ਚੈਕਿੰਗ ਲਈ ਜਲੰਧਰ ਪੁੱਜੇ ।