ਨੂਡਲਜ਼ ਖਾਣ ਨਾਲ ਇਕ ਦਰਜਨ ਤੋਂ ਜ਼ਿਆਦਾ ਬੱਚੇ ਹੋਏ ਬੀਮਾਰ
ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਬੀਣੇਵਾਲ ਵਿਖੇ ਵਰਤਾਏ ਜਾ ਰਹੇ ਲੰਗਰ ’ਚ ਨੂਡਲਜ਼ ਖਾਣ ਨਾਲ ਇਕ ਦਰਜਨ ਤੋਂ ਵਧੇਰੇ ਬੱਚੇ ਬੀਮਾਰ ਹੋ ਗਏ। ਉਲਟੀਆਂ ਲੱਗਣ ਤੋਂ ਬਾਅਦ ਬੱਚਿਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਵਲੋਂ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।