ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 3 'ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਸੈਂਕੜੇ ਝੁੱਗੀਆਂ ਨੂੰ ਲੱਗੀ ਅੱਗ

ਹੁਸੈਨਪੁਰ (ਕਪੂਰਥਲਾ), 27 ਮਾਰਚ (ਤਰਲੋਚਨ ਸਿੰਘ ਸੋਢੀ) : ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਰੇਲ ਕੋਚ ਫੈਕਟਰੀ ਦੇ ਬਾਹਰ ਗੇਟ ਨੰਬਰ ਤਿੰਨ ਉੱਤੇ ਪ੍ਰਵਾਸੀ ਮਜ਼ਦੂਰਾਂ ਵਲੋਂ ਬਣਾਈਆਂ ਗਈਆਂ ਅਨੇਕਾਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ 'ਤੇ ਪ੍ਰਵਾਸੀ ਮਜ਼ਦੂਰਾਂ ਵਲੋਂ ਸੈਂਕੜੇ ਝੁੱਗੀਆਂ ਬਣਾ ਕੇ ਰਹਿਣ ਬਸੇਰਾ ਕੀਤਾ ਗਿਆ ਹੈ, ਜਿੱਥੇ ਦੇਰ ਰਾਤ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਜਿੱਥੇ ਮਾਲੀ ਨੁਕਸਾਨ ਹੋਇਆ ਉੱਥੇ ਅਜੇ ਤੱਕ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਣ ਦਾ ਸਮਾਚਾਰ ਹੈ। ਜਦਕਿ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਆਰ. ਸੀ. ਐਫ਼. ਤੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਲਈ ਜੱਦੋਜਹਿਦ ਕਰ ਰਹੀਆਂ ਹਨ।