ਮਿਆਦੀਆਂ ਵਲੋਂ ਓਠੀਆਂ ਪਿੰਡ ਦੀਆਂ ਗਲੀਆਂ ਦਾ ਉਦਘਾਟਨ

ਓਠੀਆਂ, 27 ਮਾਰਚ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਵਿਚ ਵਿਕਾਸ ਕੰਮ ਜੰਗੀ ਪੱਧਰ ਉਤੇ ਜਾਰੀ ਹਨ ਅਤੇ ਜਿਨ੍ਹਾਂ ਪਿੰਡਾਂ ਦੀਆਂ ਗਲੀਆਂ ਨਹੀਂ ਬਣੀਆਂ, ਉਨ੍ਹਾਂ ਨੂੰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਓਠੀਆਂ ਵਿਖੇ ਅੱਜ ਪਨਗਰੇਨ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਵਲੋਂ ਪਿੰਡ ਓਠੀਆਂ ਵਿਖੇ ਗਲੀਆਂ ਬਣਾਉਣ ਦਾ ਉਦਘਾਟਨ ਕੀਤਾ। ਚੇਅਰਮੈਨ ਮਿਆਦੀਆ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਵਿਚ ਪਿਛਲੇ ਲੰਮੇ ਸਮੇਂ ਤੋਂ ਕਈ ਗਲੀਆਂ ਪਾਰਟੀਬਾਜ਼ੀ ਕਾਰਨ ਨਹੀਂ ਬਣੀਆਂ ਸਨ, ਜਿਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਪੰਚਾਇਤ ਬਿਨਾਂ ਭੇਦਭਾਵ ਤੋਂ ਬਣਾ ਰਹੀ ਹੈ ਅਤੇ ਮੌਜੂਦ ਰਹਿੰਦੀਆਂ ਗਲੀਆਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ।