JALANDHAR WEATHER

ਜਲੰਧਰ ਦੇ ਮੈਡੀਕਲ ਸਟੋਰ 'ਤੇ ਪੁਲਿਸ ਦੀ ਰੇਡ

ਜਲੰਧਰ, 25 ਮਾਰਚ-ਸਿਹਤ ਟੀਮ ਪੁਲਿਸ ਦੇ ਨਾਲ ਜਲੰਧਰ ਸ਼ਹਿਰ ਵਿਚ ਇਕ ਮੈਡੀਕਲ ਸਟੋਰ 'ਤੇ ਛਾਪਾ ਮਾਰਨ ਪਹੁੰਚੀ। ਜਾਣਕਾਰੀ ਅਨੁਸਾਰ ਟੀਮ ਨੇ ਪੁਲਿਸ ਨਾਲ ਮਿਲ ਕੇ ਜਲੰਧਰ ਦੇ ਨਾਗਰਾ ਗੇਟ ਨੇੜੇ ਸਥਿਤ ਇਕ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ। ਇਸ ਦੌਰਾਨ ਮੌਕੇ ਤੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਟੀਮ ਅਤੇ ਪੁਲਿਸ ਨੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਇਨ੍ਹਾਂ ਦਵਾਈਆਂ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਆਪਣੀ ਟੀਮ ਅਤੇ ਪੁਲਿਸ ਨਾਲ ਮਿਲ ਕੇ ਨਾਗਰਾ ਗੇਟ ਨੇੜੇ ਸਥਿਤ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ। ਨੌਜਵਾਨ ਇਨ੍ਹਾਂ ਦਵਾਈਆਂ ਨੂੰ ਨਸ਼ੇ ਵਜੋਂ ਵਰਤਦੇ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ