4 ਕਿਲੋ ਹੈਰੋ.ਇਨ ਸਮੇਤ 4 ਨੌਜਵਾਨ ਕਾਬੂ

ਛੇਹਰਟਾ (ਅੰਮ੍ਰਿਤਸਰ), 23 ਮਾਰਚ (ਪੱਤਰ ਪ੍ਰੇਰਕ) - ਸੀ.ਆਈ.ਏ. ਸਟਾਫ ਅੰਮ੍ਰਿਤਸਰ ਵਲੋਂ ਬੀਤੀ ਦੇਰ ਰਾਤ ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਨਰਾਇਣਗੜ੍ਹ ਦੇ 21 ਕੁਆਟਰਾਂ ਚੋਂ ਚਾਰ ਨੌਜਵਾਨਾਂ ਕੋਲੋਂ 4 ਕਿਲੋ ਹੈਰੋਇਨ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ 2 ਕਿਲੋ ਹੈਰੋਇਨ ਆਟੋ ਵਿੱਚੋਂ ਫੜੀ ਗਈ ਹੈ ਤੇ 2 ਕਿਲੋ ਹੈਰੋਇਨ ਮੋਟਰਸਾਈਕਲ ਤੋਂ ਬਰਾਮਦ ਹੋਈ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਦੋਵੇਂ ਦੋ ਨੌਜਵਾਨ ਛੇਹਰਟਾ ਦੇ ਨਰਾਇਣਗੜ੍ਹ ਦੇ 21 ਕੁਆਟਰਾਂ ਦੇ ਵਾਸੀ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇਰਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।