ਤਰਨਤਾਰਨ ਇਨਕਾਊਂਟਰ 'ਤੇ ਐਸ.ਐਸ.ਪੀ. ਅਭਿਮਨਿਊ ਰਾਣਾ ਦਾ ਆਇਆ ਪਹਿਲਾ ਬਿਆਨ

ਤਰਨਤਾਰਨ, 17 ਮਾਰਚ-ਐਸ.ਐਸ.ਪੀ. ਅਭਿਮਨਿਊ ਰਾਣਾ ਨੇ ਕਿਹਾ ਕਿ ਤਰਨਤਾਰਨ ਵਿਚ ਸੀ.ਆਈ.ਏ. ਟੀਮ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਖੇਤਰ ਵਿਚ ਰਹਿਣ ਵਾਲੇ ਦੋ ਤਸਕਰ, ਗੁਰਜੰਟ ਅਤੇ ਵਿਜੇ, ਡਰੋਨ ਰਾਹੀਂ ਖੇਪ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ। ਅੱਜ ਸਾਨੂੰ ਗੁਪਤ ਸੂਚਨਾ ਮਿਲੀ ਕਿ ਉਹ ਚੱਬਲ ਥਾਣਾ ਖੇਤਰ ਵਿਚ ਜਸ਼ਨ ਅਤੇ ਸਾਗਰ ਨਾਲ ਸੌਦਾ ਕਰਨ ਜਾ ਰਹੇ ਹਨ। ਜਦੋਂ ਸੀ.ਆਈ.ਏ. ਟੀਮ ਨੇ ਛਾਪਾ ਮਾਰਿਆ ਤਾਂ ਉਹ ਭੱਜਣ ਲੱਗ ਪਏ ਅਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿਚ ਵਿਜੇ ਅਤੇ ਸਾਗਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਤਿੰਨ ਆਧੁਨਿਕ ਪਿਸਤੌਲ, 7 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ।