ਏਅਰ ਏਸ਼ੀਆ ਦੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਵਲੋਂ ਹੰਗਾਮਾ

ਰਾਜਾਸਾਂਸੀ, (ਅੰਮ੍ਰਿਤਸਰ), 13 ਮਾਰਚ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੁਆਲਾਲੰਪਰ ਨੂੰ ਦੇਰ ਰਾਤ ਰਵਾਨਾ ਹੋਣ ਵਾਲੀ ਏਅਰ ਏਸ਼ੀਆ ਦੀ ਉਡਾਣ ਨੂੰ ਅਚਾਨਕ ਰੱਦ ਕਰਨ ’ਤੇ ਹਵਾਈ ਅੱਡੇ ਦੇ ਅੰਦਰ ਕਰੀਬ 10 ਘੰਟੇ ਭੁੱਖੇ ਭਾਣੇ ਤੇ ਖੱਜਲ ਖੁਆਰ ਹੋਏ ਯਾਤਰੀਆਂ ਵਲੋਂ ਹਵਾਈ ਕੰਪਨੀ ਏਅਰ ਏਸ਼ੀਆ ਦੇ ਖਿਲਾਫ਼ ਧਰਨਾ ਲਗਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਏਅਰ ਏਸ਼ੀਆ ਦੀ ਉਡਾਣ ਨੰਬਰ ਏ. ਕੇ. 93 ਨੇ ਬੀਤੇ ਰਾਤ 10:30 ਵਜੇ ਕੁਆਲਾਲੰਪਰ ਨੂੰ ਉਡਾਣ ਭਰਨੀ ਸੀ, ਇਸ ਉਡਾਣ ਰਾਹੀਂ 218 ਯਾਤਰੀਆਂ ਨੇ ਸਫ਼ਰ ਕਰਨਾ ਸੀ, ਜਿਸ ਨੂੰ ਏਅਰ ਏਸ਼ੀਆ ਅੰਮ੍ਰਿਤਸਰ ਹਵਾਈ ਅੱਡੇ ’ਤੇ ਅਧਿਕਾਰੀਆਂ ਵਲੋਂ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਇਸ ਜਹਾਜ਼ ਨਾਲ ਪੰਛੀ ਟਕਰਾ ਗਿਆ ਹੈ ਤੇ ਜਹਾਜ਼ ਦਾ ਨੁਕਸਾਨ ਹੋਣ ਕਾਰਣ ਖ਼ਰਾਬੀ ਆ ਗਈ ਹੈ।