ਉਤਰਾਖ਼ੰਡ: ਸੁਰੰਗ ਵਿਚ ਟਕਰਾਈਆਂ ਦੋ ਲੋਕੋ ਰੇਲਗੱਡੀਆਂ, 100 ਦੇ ਕਰੀਬ ਮਜ਼ਦੂਰ ਜ਼ਖਮੀ
ੋਦੇਹਰਾਦੂਨ, 31 ਦਸੰਬਰ- ਬੀਤੀ ਦੇਰ ਰਾਤ ਚਮੋਲੀ ਜ਼ਿਲ੍ਹੇ ਦੇ ਪਿੱਪਲਕੋਟੀ ਵਿਚ ਪਣ-ਬਿਜਲੀ ਪ੍ਰੋਜੈਕਟ ਸਾਈਟ 'ਤੇ ਇਕ ਸੁਰੰਗ ਦੇ ਅੰਦਰ ਦੋ ਲੋਕੋ ਰੇਲਗੱਡੀਆਂ ਟਕਰਾ ਗਈਆਂ, ਜਿਸ ਕਾਰਨ 100 ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਦਸੇ ਸਮੇਂ ਲਗਭਗ 110 ਇੰਜੀਨੀਅਰ, ਕਰਮਚਾਰੀ ਅਤੇ ਵਰਕਰ ਟਰਾਲੀ ਵਿਚ ਯਾਤਰਾ ਕਰ ਰਹੇ ਸਨ ਤੇ ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਜ਼ਖਮੀ ਮਜ਼ਦੂਰਾਂ ਵਿਚੋਂ ਜ਼ਿਆਦਾਤਰ ਬਿਹਾਰ, ਓਡੀਸ਼ਾ ਅਤੇ ਝਾਰਖੰਡ ਦੇ ਹਨ। ਘਟਨਾ ਤੋਂ ਬਾਅਦ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਹੋਰ ਕਰਮਚਾਰੀਆਂ ਦੀ ਮਦਦ ਨਾਲ, ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਇਹ ਹਾਦਸਾ ਸ਼ਿਫਟ ਬਦਲਣ ਦੌਰਾਨ ਹੋਇਆ। ਗੰਭੀਰ ਜ਼ਖਮੀਆਂ ਦੇ ਹੱਥਾਂ ਅਤੇ ਲੱਤਾਂ ਵਿਚ ਫ੍ਰੈਕਚਰ ਸੀ। ਦੱਸਿਆ ਜਾ ਰਿਹਾ ਹੈ ਕਿ ਸਾਮਾਨ ਲੈ ਕੇ ਜਾ ਰਹੀ ਇਕ ਟਰਾਲੀ ਸੁਰੰਗ ਵਿਚ ਦਾਖਲ ਹੋ ਰਹੀ ਸੀ ਜਦੋਂ ਇਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਇਹ ਦੂਜੀ ਟਰਾਲੀ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵੇਂ ਟਰਾਲੀਆਂ ਪਲਟ ਗਈਆਂ।
;
;
;
;
;
;
;
;