
ਦੁਬਈ, 23 ਫਰਵਰੀ- ਭਾਰਤ ਨੂੰ 223 ਦੇ ਸਕੋਰ ’ਤੇ ਚੌਥਾ ਝਟਕਾ ਲੱਗਾ ਹੈ। ਸ਼ਾਹੀਨ ਅਫਰੀਦੀ ਨੇ ਹਾਰਦਿਕ ਪੰਡਯਾ ਨੂੰ ਵਿਕਟਕੀਪਰ ਰਿਜ਼ਵਾਨ ਹੱਥੋਂ ਕੈਚ ਕਰਵਾਇਆ। ਉਹ ਸਿਰਫ਼ ਅੱਠ ਦੌੜਾਂ ਹੀ ਬਣਾ ਸਕੇ। ਭਾਰਤ ਨੂੰ 60 ਗੇਂਦਾਂ ’ਤੇ 19 ਦੌੜਾਂ ਦੀ ਲੋੜ ਹੈ। ਵਿਰਾਟ ਕੋਹਲੀ ਨੂੰ ਸੈਂਕੜਾ ਬਣਾਉਣ ਲਈ 14 ਦੌੜਾਂ ਦੀ ਲੋੜ ਹੈ। ਅਕਸ਼ਰ ਪਟੇਲ ਉਨ੍ਹਾਂ ਦੇ ਨਾਲ ਕ੍ਰੀਜ਼ ’ਤੇ ਹੈ।