
ਜੰਮੂ-ਕਸ਼ਮੀਰ, 22 ਫਰਵਰੀ - ਕੱਟੜਾ ਤੋਂ ਜੰਮੂ ਜਾ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਮੰਡਾ ਇਲਾਕੇ ਨੇੜੇ ਖੱਡ ਵਿਚ ਡਿੱਗ ਗਈ। ਐੱਸਐੱਸਪੀ ਟ੍ਰੈਫਿਕ, ਜੰਮੂ ਫਿਜ਼ਲ ਕੁਰੈਸ਼ੀ ਨੇ ਦੱਸਿਆ ਕਿ ਬੱਸ ਕਟੜਾ ਤੋਂ ਜੰਮੂ ਆ ਰਹੀ ਸੀ। ਇਸ ਵਿਚ ਲਗਭਗ 19 ਯਾਤਰੀ ਸਵਾਰ ਸਨ। ਲਗਭਗ ਸਾਰੇ ਯਾਤਰੀਆਂ ਨੂੰ ਬਚਾਅ ਲਿਆ ਗਿਆ ਹੈ। ਇਸ ਹਾਦਸੇ ਵਿਚ 17 ਲੋਕ ਜ਼ਖ਼ਮੀ ਹੋਏ ਹਨ।