
ਨਵੀਂ ਦਿੱਲੀ, 22 ਫਰਵਰੀ- ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ‘ਗੈਰ-ਮੌਜੂਦ’ ਵਿਭਾਗ ਚਲਾਉਣ ’ਤੇ ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੰਤਰਾਲਾ ਲੱਭਣ ਵਿਚ 3 ਸਾਲ ਲੱਗ ਗਏ। ‘ਆਪ’ ਸਰਕਾਰ ਨੂੰ ਪ੍ਰਸ਼ਾਸਕੀ ਸੁਧਾਰਾਂ ਦੇ ਮੰਤਰਾਲੇ ਦੀ ਲੋੜ ਨਹੀਂ ਹੈ, ਕਿਉਂਕਿ ‘ਆਪ’ ਪਾਰਟੀ ਦਾ ਅਰਥ ਹੈ ਪ੍ਰਸ਼ਾਸਕੀ ਅਸਫਲਤਾਵਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਫ਼ੀਆ-ਰਾਜ ਫੈਲ ਰਿਹਾ ਹੈ ਤੇ ਜਨਤਾ ਦੀਆਂ ਨਜ਼ਰਾਂ ਵਿਚ ‘ਆਪ’ ਦਾ ਅਕਸ ਵਿਗੜ ਗਿਆ ਹੈ।