
ਚੰਡੀਗੜ੍ਹ, 22 ਫਰਵਰੀ- ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ‘ਗੈਰ-ਮੌਜੂਦ’ ਵਿਭਾਗ ਚਲਾਉਣ ’ਤੇ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਦੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇਕ ਹਨ ਅਤੇ ਉਹ ਇਕ ਗੈਰ-ਮੌਜੂਦ ਵਿਭਾਗ ਦੀ ਅਗਵਾਈ ਕਰ ਰਹੇ ਸਨ, ਜਿਸ ਦਾ ਮਤਲਬ ਹੈ ਕਿ ਕਦੇ ਕੋਈ ਮੀਟਿੰਗ ਨਹੀਂ ਕੀਤੀ ਗਈ, ਕਿਸ ਤਰ੍ਹਾਂ ਦੇ ਪ੍ਰਸ਼ਾਸਕੀ ਸੁਧਾਰ ਕੀਤੇ ਜਾ ਰਹੇ ਹਨ? ਲੋਕ ਡੰਕੀ ਰੂਟਾਂ ਰਾਹੀਂ ਵਿਦੇਸ਼ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਭੇਜਣ ਵਾਲੇ ਕਿਸੇ ਵੀ ਏਜੰਟ ਜਾਂ ਦਲਾਲ ਨੂੰ ਕਦੇ ਨਹੀਂ ਫੜਿਆ ਗਿਆ। ਪੰਜਾਬ ਵਿਚ ਸਭ ਤੋਂ ਵੱਡਾ ਉਦਯੋਗ ਇਮੀਗ੍ਰੇਸ਼ਨ ਦਫ਼ਤਰ ਹਨ ਅਤੇ 100 ਵਿਚੋਂ ਸਿਰਫ਼ 10 ਕੋਲ ਸਹੀ ਲਾਇਸੈਂਸ ਹੋ ਸਕਦੇ ਹਨ। ਇਸ ਸੂਬਾ ਸਰਕਾਰ ਨੇ ਪੰਜਾਬ ਨੂੰ 50 ਸਾਲ ਪਿੱਛੇ ਲਿਜਾਇਆ ਹੈ, ਪੰਜਾਬ ਕਦੇ ਅੱਗੇ ਖੜ੍ਹਾ ਹੁੰਦਾ ਸੀ ਅਤੇ ਹੁਣ ਇਨ੍ਹਾਂ ਕਾਰਨ 14ਵੇਂ ਜਾਂ 15ਵੇਂ ਸਥਾਨ ’ਤੇ ਹੈ।