
ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 21 ਫਰਵਰੀ-ਕਾਂਗੜਾ ਦੇ ਮਰਹੂਮ ਸੰਸਦ ਮੈਂਬਰ ਕਿਸ਼ਨ ਕਪੂਰ ਦੇ ਦਿਹਾਂਤ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸ਼ਨ ਕਪੂਰ ਇਕ ਸੀਨੀਅਰ ਨੇਤਾ ਸਨ ਅਤੇ ਉਨ੍ਹਾਂ ਦਾ ਲੰਬਾ ਰਾਜਨੀਤਿਕ ਕਰੀਅਰ ਅਤੇ ਮਜ਼ਬੂਤ ਰਾਜਨੀਤਿਕ ਸ਼ਖਸੀਅਤ ਸੀ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਅਤੇ ਹਿਮਾਚਲ ਪ੍ਰਦੇਸ਼ ਨੂੰ ਸਮਰਪਿਤ ਕਰ ਦਿੱਤਾ ਅਤੇ ਹੁਣ ਉਹ ਸਾਡੇ ਵਿਚਕਾਰ ਨਹੀਂ ਹਨ। ਕਿਸ਼ਨ ਕਪੂਰ ਦੇ ਦਿਹਾਂਤ 'ਤੇ ਨਾਇਬ ਸਿੰਘ ਸੈਣੀ ਵਲੋਂ ਦੁੱਖ ਪ੍ਰਗਟ ਕੀਤਾ ਗਿਆ।