
ਗੁਰੂਹਰਸਹਾਏ (ਫਿਰੋਜ਼ਪੁਰ), 21 ਫਰਵਰੀ (ਕਪਿਲ ਕੰਧਾਰੀ)-ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਬੀਤੇ ਦਿਨ ਪੈਟਰੋਲ ਪੰਪ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਵਾਸਲ ਮੋਹਨ ਕੇ ਵਿਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲਿਜਾਣ ਉਤੇ ਪੰਪ ਕਰਮਚਾਰੀ ਖਿਲਾਫ ਚੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸ਼ਿਕਾਇਤਕਰਤਾ ਦੇ ਬਿਆਨਾਂ ਉਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਸੁਭਾਸ਼ ਨਰੂਲਾ ਪੁੱਤਰ ਰਾਮਨਾਥ ਵਾਸੀ ਗ੍ਰੀਨ ਐਵੇਨਿਊ ਨੇ ਕਿਹਾ ਕਿ ਉਹ ਫਿਰੋਜ਼ਪੁਰ-ਫਾਜ਼ਿਲਕਾ ਰੋਡ ਵਾਸਲ ਮੋਹਨ ਕੇ ਵਿਖੇ ਪੈਟਰੋਲ ਪੰਪ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਦੇ ਨਾਮ ਉਤੇ ਚਲਾਉਂਦਾ ਹੈ ਅਤੇ ਮੁਲਜ਼ਮ ਭੋਲਾ ਨਾਥ ਪੁੱਤਰ ਲਾਲਤਾ ਪ੍ਰਸਾਦ ਵਾਸੀ ਦਿਹ ਤਹਿਸੀਲ ਸਾਲੇਨ ਜ਼ਿਲ੍ਹਾ ਰਾਇਬਰੇਲੀ ਯੂ.ਪੀ. ਹਾਲ ਆਬਾਦ ਨੇੜੇ ਜੀਵਨ ਜੋਤੀ ਸਕੂਲ ਰੇਲਵੇ ਬਸਤੀ ਗੁਰੂਹਰਸਹਾਏ ਉਸਦੇ ਪੰਪ ਉਤੇ ਲੰਮੇ ਸਮੇਂ ਤੋਂ ਮੈਨੇਜਰ ਦਾ ਕੰਮ ਕਰਦਾ ਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।