

ਰਾਜਪੁਰਾ, 20 ਫਰਵਰੀ (ਰਣਜੀਤ ਸਿੰਘ)-ਸਥਾਨਕ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਬਾਰਿਸ਼ ਪੈਣ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਇਸ ਬਾਰਿਸ਼ ਕਾਰਨ ਠੰਡ ਨੇ ਮੁੜ ਤੋਂ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਇਹ ਬਾਰਿਸ਼ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਕਈ ਕਿਸਾਨਾਂ ਨੇ ਕਿਹਾ ਕਿ ਜੇਕਰ ਜ਼ਿਆਦਾ ਹਵਾ ਨਾ ਚੱਲੀ ਤਾਂ ਇਹ ਬਾਰਿਸ਼ ਕਣਕ ਲਈ ਆਕਸੀਜਨ ਦਾ ਕੰਮ ਕਰੇਗੀ।