
ਨਵੀਂ ਦਿੱਲੀ, 21 ਫਰਵਰੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਨਾਰਸ ਲੋਕੋਮੋਟਿਵ ਵਰਕਸ (ਬੀ.ਐਲ.ਡਬਲਿਊ) ਵਿਖੇ ਬੀ.ਐਲ.ਡਬਲਿਊ-ਨਿਰਮਿਤ ਡਬਲਿਊ.ਏ.ਪੀ.-7 ਇਲੈਕਟ੍ਰਿਕ ਲੋਕੋਮੋਟਿਵ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਵਿੱਤ ਮੰਤਰੀ ਨੇ ਵਿੱਤੀ ਸਾਲ 2024-25 ਵਿਚ ਨਿਰਮਿਤ 375ਵੇਂ ਲੋਕੋਮੋਟਿਵ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਡਰਾਈਵਰ ਦੀ ਕੈਬ ਤੋਂ ਇਸ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਕੀਤਾ।