
ਅਟਾਰੀ (ਅੰਮ੍ਰਿਤਸਰ), 20 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਐਕਟਰ ਰਜ਼ਾ ਮੁਰਾਦ ਅੱਜ ਭਾਰਤ-ਪਾਕਿਸਤਾਨ ਦੇਸ਼ਾਂ ਦੀ ਅਟਾਰੀ ਸਰਹੱਦ ਉਤੇ ਝੰਡੇ ਦੀ ਰਸਮ ਮੌਕੇ ਪੁੱਜੇI ਅਟਾਰੀ ਸਰਹੱਦ ਉਤੇ ਨਵੀਂ ਤਾਇਨਾਤ ਹੋਈ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ 181 ਬਟਾਲੀਅਨ ਜੇ.ਸੀ.ਪੀ. ਅਟਾਰੀ ਦੇ ਕਮਾਂਡੈਂਟ ਪਰਮਿੰਦਰ ਸਿੰਘ, ਟੂ ਆਈ. ਸੀ. ਸੋਜਿੰਦਰ ਸਿੰਘ ਜਾਖੜ, ਆਸ਼ੀਸ਼ ਸ਼ਰਮਾ ਡਿਪਟੀ ਕਮਾਂਡਰ, ਕੰਪਨੀ ਕਮਾਂਡਰ ਰਾਕੇਸ਼ ਠਾਕੁਰ ਬੀ.ਐਸ.ਐਫ. ਜਵਾਨਾਂ ਵਲੋਂ ਰਜ਼ਾ ਮੁਰਾਦ ਦਾ ਅਟਾਰੀ ਸਰਹੱਦ ਉਤੇ ਆਉਣ ਉਤੇ ਨਿੱਘਾ ਸਵਾਗਤ ਕੀਤਾ ਗਿਆI