
ਮਲੇਰਕੋਟਲਾ, 20 ਫਰਵਰੀ (ਮੁਹੰਮਦ ਹਨੀਫ਼ ਥਿੰਦ)-ਪਿਛਲੇ ਕਰੀਬ ਇਕ ਹਫ਼ਤੇ ਤੋਂ ਹੁੰਮਸ ਭਰਿਆ ਮੌਸਮ ਹੋ ਗਿਆ ਸੀ ਅਤੇ ਮੌਸਮ ਵਿਭਾਗ ਵਲੋਂ 19 ਅਤੇ 20 ਫ਼ਰਵਰੀ ਨੂੰ ਤੇਜ਼ ਹਵਾਵਾਂ ਚੱਲਣ ਦੇ ਨਾਲ਼-ਨਾਲ਼ ਭਾਰੀ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਗਈ ਸੀ, ਜਿਸ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਮਲੇਰਕੋਟਲਾ ਵਿਖੇ ਸ਼ਾਮ 6:45 ਉਤੇ ਆਏ ਭਾਰੀ ਮੀਂਹ ਨਾਲ਼ ਮੌਸਮ ਇਕ ਵਾਰ ਫਿਰ ਤੋਂ ਠੰਡਾ ਹੋ ਗਿਆ ਹੈ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਖੇਤਾਂ ਵਿਚ ਤਾਜ਼ਾ ਪਾਣੀ ਲੱਗੀਆਂ ਹੋਈਆਂ ਕਣਕ ਦੀਆਂ ਫ਼ਸਲਾਂ ਧਰਤੀ 'ਤੇ ਵਿਛ ਗਈਆਂ ਸਨ। ਉਧਰ ਖ਼ੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਮੰਨਣਾ ਹੈ ਕਿ ਅੱਜ ਦਾ ਇਹ ਮੀਂਹ ਕਣਕ ਦੀ ਖੇਤੀ ਲਈ ਲਾਹੇਵੰਦ ਸਾਬਤ ਹੋਵੇਗਾ।