JALANDHAR WEATHER
ਅੱਜ 27.30 ਲੱਖ ਸ਼ਰਧਾਲੂਆਂ ਨੇ ਤ੍ਰਿਵੇਣੀ 'ਚ ਸ਼ਰਧਾ ਦੀ ਡੁਬਕੀ ਲਗਾਈ

ਪ੍ਰਯਾਗਰਾਜ, 13 ਫਰਵਰੀ (ਮੋਹਿਤ ਸਿੰਗਲਾ ਤਪਾ)-ਮਾਘ ਪੂਰਨਿਮਾ ਦੇ ਸ਼ੁਭ ਅਵਸਰ ’ਤੇ ਤ੍ਰਿਵੇਣੀ ਸੰਗਮ ’ਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਪੁੱਜੇ। ਅੱਜ ਦੁਪਹਿਰ ਤੱਕ 27.30 ਲੱਖ ਭਗਤਾਂ ਨੇ ਪਵਿੱਤਰ ਗੰਗਾ, ਯਮੁਨਾ ਅਤੇ ਅਦ੍ਰਿਸ਼ ਸਰਸਵਤੀ ਦੇ ਜਲ ’ਚ ਸ਼ਰਧਾ ਦੀ ਡੁਬਕੀ ਲਗਾਈ। ਇਸ ਇਸ਼ਨਾਨ ਵਿਚ 5.00 ਲੱਖ ਤੋਂ ਵੱਧ ਕਲਪਵਾਸੀ ਵੀ ਸ਼ਾਮਿਲ ਹਨ ਜਦੋਂਕਿ ਕੁੰਭ ਮੇਲੇ ’ਚ ਕੱਲ ਤਕ ਕੁੱਲ 48.29 ਕਰੋੜ ਤੋਂ ਵੱਧ ਲੋਕ ਇਸ਼ਨਾਨ ਕਰ ਚੁੱਕੇ ਹਨ। ਵਰਨਣਯੋਗ ਹੈ ਕਿ ਪ੍ਰਯਾਗਰਾਜ ਦੇ ਤਿੰਨੋਂ ਪ੍ਰਮੁੱਖ ਤਟ ਸੰਗਮ ਨੋਜ, ਅਖਾੜਾ ਮੰਡਪ ਅਤੇ ਅਰੈਲਾ ਘਾਟ ’ਤੇ ਹਾਲੇ ਵੀ ਸ਼ਰਧਾ ਦੀ ਡੁਬਕੀ ਲਗਾਉਣ ਲਈ ਸ਼ਰਧਾਲੂਆਂ ਦੀ ਭੀੜ ਬਣੀ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ