JALANDHAR WEATHER
ਵਿਰੋਧੀ ਧਿਰ ਚੁੱਕ ਰਹੀ ਹੈ ਬੇਲੋੜਾ ਮੁੱਦਾ- ਕਿਰਨ ਰਿਜਿਜੂ

ਨਵੀਂ ਦਿੱਲੀ, 13 ਫਰਵਰੀ- ਰਾਜ ਸਭਾ ਵਿਚ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਦੀ ਜਾਂਚ ਕੀਤੀ ਹੈ। ਰਿਪੋਰਟ ਵਿਚੋਂ ਕੁਝ ਵੀ ਮਿਟਾਉਣ ਜਾਂ ਹਟਾਉਣ ਦਾ ਕੋਈ ਮਾਮਲਾ ਨਹੀਂ ਹੈ। ਸਭ ਕੁਝ ਸਦਨ ਦੇ ਫਲੋਰ ’ਤੇ ਹੈ। ਅਜਿਹਾ ਮੁੱਦਾ ਕਿਸ ਆਧਾਰ ’ਤੇ ਉਠਾਇਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਇਕ ਬੇਲੋੜਾ ਮੁੱਦਾ ਬਣਾ ਰਹੇ ਹਨ, ਜੋ ਕਿ ਬਿਨਾਂ ਤੱਥਾਂ ਤੋਂ ਹੈ। ਇਹ ਦੋਸ਼ ਝੂਠਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ.ਪੀ.ਸੀ. ਨੇ ਨਿਯਮਾਂ ਅਨੁਸਾਰ ਪੂਰੀ ਕਾਰਵਾਈ ਕੀਤੀ, ਜੇ.ਪੀ.ਸੀ. ਦੇ ਸਾਰੇ ਵਿਰੋਧੀ ਮੈਂਬਰਾਂ ਨੇ ਪਿਛਲੇ 6 ਮਹੀਨਿਆਂ ਵਿਚ ਸਾਰੀਆਂ ਕਾਰਵਾਈਆਂ ਵਿਚ ਹਿੱਸਾ ਲਿਆ। ਸਾਰੇ ਅਸਹਿਮਤੀ ਨੋਟ ਰਿਪੋਰਟ ਦੇ ਵਿਚ ਨੱਥੀ ਕੀਤੇ ਗਏ ਹਨ, ਉਹ ਸਦਨ ਨੂੰ ਗੁੰਮਰਾਹ ਨਹੀਂ ਕਰ ਸਕਦੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ