![](/cmsimages/20250213/4778981__a.jpg)
ਨਵੀਂ ਦਿੱਲੀ, 13 ਫਰਵਰੀ- ਅੱਜ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਆਖਰੀ ਦਿਨ ਹੈ। ਭਾਜਪਾ ਸੰਸਦ ਮੈਂਬਰ ਮੇਧਾ ਕੁਲਕਰਨੀ ਨੇ ਰਾਜ ਸਭਾ ਵਿਚ ਵਕਫ਼ ਬਿੱਲ ’ਤੇ ਜੇ.ਪੀ.ਸੀ. ਰਿਪੋਰਟ ਪੇਸ਼ ਕੀਤੀ। ਇਸ ’ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਤੁਹਾਡੇ ਵਲੋਂ ਦਿੱਤੀ ਗਈ ਸਲਾਹ ਦੀ ਪਾਲਣਾ ਕਰਦੇ ਹਾਂ। ਜੇਕਰ ਦੂਜੀ ਧਿਰ ਦੇ ਲੋਕ ਇਸ ਤਰੀਕੇ ਨੂੰ ਸਵੀਕਾਰ ਕਰਦੇ ਹਨ ਤਾਂ ਇਹ ਸਹੀ ਹੈ। ਸਾਡਾ ਵੀ ਇਹ ਹੀ ਵਿਸ਼ਾ ਹੈ। ਕਈ ਮੈਂਬਰਾਂ ਨੇ ਜੇ.ਪੀ.ਸੀ. ਰਿਪੋਰਟ ’ਤੇ ਇਤਰਾਜ਼ ਉਠਾਏ ਹਨ ਤੇ ਉਨ੍ਹਾਂ ਦਾ ਅਸਹਿਮਤੀ ਨੋਟ ਕੱਢਣਾ ਗਲਤ ਹੈ। ਸੰਸਦੀ ਪ੍ਰਕਿਰਿਆ ਵਿਚ ਅਜਿਹਾ ਨਹੀਂ ਹੁੰਦਾ। ਸਾਡੇ ਲਈ ਇਹ ਰਿਪੋਰਟ ਫਰਜ਼ੀ ਹੈ। ਇਹ ਗੈਰ-ਸੰਵਿਧਾਨਕ ਹੈ। ਕਿਰਪਾ ਕਰਕੇ ਇਹ ਰਿਪੋਰਟ ਦੁਬਾਰਾ ਜਮਾ ਕਰਵਾਈ ਜਾਵੇ।