![](/cmsimages/20250206/4771985__psd new raamanb water-recovered-recovered.jpg)
ਕਪੂਰਥਲਾ, 6 ਫਰਵਰੀ (ਅਮਨਜੋਤ ਸਿੰਘ ਵਾਲੀਆ)-ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਕਪੂਰਥਲਾ ਨਿਵਾਸ ਸਥਾਨ ਏਕਤਾ ਭਵਨ ਵਿਖੇ ਕੇਂਦਰੀ ਏਜੰਸੀਆਂ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਦੁਪਹਿਰ ਸਮੇਂ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਨਿਵਾਸ ਸਥਾਨ ਦੇ ਬਾਹਰ ਇਕੱਠੇ ਹੋਏ ਅਤੇ ਕਾਂਗਰਸ ਵਿਧਾਇਕ ਦੇ ਹੱਕ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸੀ ਤੌਰ ਉਤੇ ਕੀਤਾ ਜਾ ਰਿਹਾ ਹੈ। ਅਸੀਂ ਸਿਰਫ ਕਾਂਗਰਸ ਵਿਧਾਇਕ ਦੇ ਹੱਕ ਵਿਚ ਇਥੇ ਖੜ੍ਹੇ ਹੋਏ ਹਾਂ।