![](/cmsimages/20250206/4771974__psd new raamanb water-recovered-recovered.jpg)
ਚੰਡੀਗੜ੍ਹ (ਮਾਨ), 6 ਫਰਵਰੀ-ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਉਤੇ ਅੱਜ ਸਵੇਰੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਸੈਕਟਰ 4 ਅਤੇ ਸੈਕਟਰ 9 ਸਥਿਤ ਰਾਣਾ ਗੁਰਜੀਤ ਦੇ ਘਰ ਕੇਂਦਰੀ ਏਜੰਸੀ ਦੀ ਛਾਪੇਮਾਰੀ ਕੀਤੀ ਦੱਸੀ ਜਾ ਰਹੀ ਹੈ। ਇਸਦੇ ਇਲਾਵਾ ਐਮ.ਐਲ.ਏ. ਫਲੈਟ ਸੈਕਟਰ ਤਿੰਨ ਵਿਚ ਵੀ ਦਬਿਸ਼ ਦਿੱਤੀ ਜਾ ਰਹੀ ਹੈ l ਛਾਪੇਮਰੀ ਕਰਨ ਆਈ ਟੀਮ ਸਵੇਰ ਤੋਂ ਹੀ ਕੋਠੀ ਦੇ ਅੰਦਰ ਮੌਜੂਦ ਹੈ। ਉਧਰ ਇਸ ਛਾਪੇਮਾਰੀ 'ਚ ਇਨਕਮ ਟੈਕਸ ਅਤੇ ਸੀ.ਬੀ.ਆਈ. ਏਜੰਸੀ ਦਾ ਨਾਮ ਲਿਆ ਜਾ ਰਿਹਾ ਹੈ ਹਾਲਾਂਕਿ ਇਸ ਸਬੰਧੀ ਕੋਈ ਵੀ ਕੁਝ ਦੱਸਣ ਤੋਂ ਇਨਕਾਰ ਕਰ ਰਿਹਾ ਹੈ। ਕੇਂਦਰੀ ਏਜੰਸੀ ਵਲੋਂ ਰੋਪੜ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ l