JALANDHAR WEATHER
ਪਿੰਡ ਮੁਸ਼ਕਾਬਾਦ ਦੇ ਬਾਇਓ ਗੈਸ ਪਲਾਂਟ ਦੇ ਵਿਰੋਧ 'ਚ ਬੈਠੇ ਧਰਨਾਕਾਰੀਆਂ 'ਤੇ ਪੁਲਿਸ ਦਾ ਐਕਸ਼ਨ

ਸਮਰਾਲਾ (ਲੁਧਿਆਣਾ), 6 ਫਰਵਰੀ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਮੁਸ਼ਕਾਬਾਦ ਦੇ ਬਾਇਓ ਗੈਸ ਪਲਾਂਟ ਨੂੰ ਚਲਾਉਣ ਦੇ ਵਿਰੋਧ ਵਿਚ ਪਿਛਲੇ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਆਸ-ਪਾਸ ਦੇ ਪਿੰਡਾਂ ਦੇ ਧਰਨਾਕਾਰੀਆਂ ਉਤੇ ਅੱਜ ਸਵੇਰੇ ਹੀ ਪੁਲਿਸ ਵਲੋਂ ਵੱਡੀ ਕਾਰਵਾਈ ਕਰਕੇ ਅੱਧੀ ਦਰਜਨ ਤੋਂ ਵੱਧ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮਲਵਿੰਦਰ ਸਿੰਘ ਲਵਲੀ ਸਾਬਕਾ ਸਰਪੰਚ, ਰੂਪ ਸਿੰਘ, ਲਛਮਣ ਸਿੰਘ ਕੂੰਮ ਕਲਾਂ, ਗੁਰਪ੍ਰੀਤ ਊਰਨਾ ਸਾਬਕਾ ਸਰਪੰਚ, ਕੁਲਵੀਰ ਸਿੰਘ ਮੁਸ਼ਕਾਬਾਦ ਅਤੇ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਦੀ ਇਸ ਕਾਰਵਾਈ ਵਿਚ ਪੁਲਿਸ ਜ਼ਿਲ੍ਹਾ ਖੰਨਾ ਤੋਂ ਇਲਾਵਾ ਆਸ-ਪਾਸ ਦੇ ਜ਼ਿਲ੍ਹਿਆਂ ਦੀ ਪੁਲਿਸ ਵੀ ਤਾਇਨਾਤ ਕੀਤੀ ਹੋਈ ਸੀ ਅਤੇ ਪਿੰਡ ਮੁਸ਼ਕਾਬਾਦ ਨੂੰ ਜਾਂਦੇ ਸਾਰੇ ਰਸਤਿਆਂ 'ਤੇ ਪੁਲਿਸ ਨੇ ਨਾਕੇ ਲਗਾਏ ਹੋਏ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ