ਸੰਗਤ ਮੰਡੀ (ਬਠਿੰਡਾ), 4 ਫਰਵਰੀ (ਦੀਪਕ ਸ਼ਰਮਾ)-ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਜੱਸੀ ਬਾਗਵਾਲੀ ਵਿਖੇ ਪਿਛਲੇ ਚਾਰ ਸਾਲਾਂ ਤੋਂ ਬੱਸ ਦੀ ਸਹੂਲਤ ਬੰਦ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹੋ ਰਹੇ ਹਨ। ਅੱਜ ਇਕੱਠੇ ਹੋਏ ਇਨ੍ਹਾਂ ਪਿੰਡ ਵਾਸੀਆਂ ਮਲਕੀਤ ਸਿੰਘ ਕਲੱਬ ਪ੍ਰਧਾਨ ਜਸਵਿੰਦਰ ਸਿੰਘ, ਪੰਚ ਬਿੱਟੂ ਸਿੰਘ, ਅਮਰਜੀਤ ਸਿੰਘ, ਮਨਦੀਪ ਸਿੰਘ ਤੇ ਜਗਸੀਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਜੋ ਕਿ ਸੰਗਤ ਮੰਡੀ ਤੋਂ ਹੋ ਕੇ ਡੱਬਵਾਲੀ ਨੂੰ ਜਾਣ ਵਾਲੀ ਬੱਸ ਦੀ ਸਹੂਲਤ ਚੱਲ ਰਹੀ ਸੀ, ਉਹ ਪਿਛਲੇ ਚਾਰ ਸਾਲਾਂ ਤੋਂ ਬੰਦ ਹੋ ਗਈ ਸੀ, ਜਿਸ ਕਾਰਨ ਸਾਡੇ ਪਿੰਡ ਦੇ ਲੋਕਾਂ ਨੂੰ ਸੰਗਤ ਮੰਡੀ ਜਾਣ ਲਈ ਪੰਜ ਕਿਲੋਮੀਟਰ ਦਾ ਸਫਰ 15 ਕਿਲੋਮੀਟਰ ਵਿਚ ਤੈਅ ਕਰਕੇ ਅਤੇ ਦੋ ਬੱਸਾਂ ਬਦਲ ਕੇ ਜਾਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਕਾਰਨ ਰੋਜ਼ਾਨਾ ਦੇ ਕੰਮਾਂ ਉਤੇ ਸੰਗਤ ਮੰਡੀ ਜਾਣ ਸਮੇਂ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇ ਆਧਾਰ ਕਾਰਡ ਉੱਪਰ ਮੁਫਤ ਵਿਚ ਸਫਰ ਸਹੂਲਤ ਸ਼ੁਰੂ ਹੋਈ ਹੈ, ਉਸ ਸਮੇਂ ਤੋਂ ਹੀ ਸਾਡੇ ਪਿੰਡ ਵਿਚ ਬੱਸ ਦੀ ਸਹੂਲਤ ਬੰਦ ਹੋ ਗਈ ਹੈ। ਪਿੰਡ ਵਾਸੀਆਂ ਨੇ ਸੰਬੰਧਿਤ ਵਿਭਾਗ ਅਤੇ ਬਠਿੰਡਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿ ਉਹ ਸੰਗਤ ਮੰਡੀ ਜਾਣ ਸਮੇਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪਿੰਡ 'ਚ ਬੱਸ ਦੀ ਸਹੂਲਤ ਨਾ ਹੋਣ ਕਾਰਨ ਪਿੰਡ ਵਾਸੀ ਹੋਏ ਔਖੇ