JALANDHAR WEATHER
ਐਮ.ਆਈ.ਜੀ. ਫਲੈਟ ਦੀ ਸਾਂਭ ਸੰਭਾਲ ਨਾ ਹੋਣ ਦੇ ਰੋਸ ਵਜੋਂ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਚੜ੍ਹੇ ਪਾਣੀ ਦੀ ਟੈਂਕੀ 'ਤੇ

 ਪਠਾਨਕੋਟ, 4 ਫਰਵਰੀ (ਸੰਧੂ) - ਪਠਾਨਕੋਟ ਨਗਰ ਸੁਧਾਰ ਟਰੱਸਟ ਵਲੋਂ ਬਣਾਈ ਗਈ ਐਮ.ਆਈ.ਜੀ. ਫਲੈਟ ਸਕੀਮ ਵਿਖੇ ਸਕੀਮ ਅਧੀਨ ਆਉਂਦੇ ਫਲੈਟਾਂ ਦੀ ਸਾਂਭ ਸੰਭਾਲ ਨਾ ਹੋਣ, ਸਹੀ ਸੀਵਰੇਜ ਵਿਵਸਥਾ ਨਾ ਹੋਣ ਦੇ ਰੋਸ ਵਜੋਂ  ਅੱਜ ਸਕੀਮ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਆਪਣੇ ਸਾਥੀ ਸਮੇਤ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ, ਜਿਸ ਤੋਂ ਬਾਅਦ ਤੁਰੰਤ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਤੇ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ। ਓਧਰ ਦੂਜੇ ਪਾਸੇ ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਸਾਥੀ ਟੈਂਕੀ ਹੇਠਾਂ ਉਨ੍ਹਾਂ ਦੇ ਹੱਕ ਵਿਚ ਧਰਨਾ ਦੇਣ ਲਈ ਬੈਠ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ