ਭੁਲੱਥ (ਕਪੂਰਥਲਾ), 28 ਜਨਵਰੀ (ਮੇਹਰ ਚੰਦ ਸਿੱਧੂ/ਮਨਜੀਤ ਸਿੰਘ ਰਤਨ)-ਸਬ-ਡਵੀਜ਼ਨ ਕਸਬਾ ਭੁਲੱਥ ਵਿਖੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਤੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਮਾਸਟਰ ਰਾਜਪਾਲ ਦੀ ਅਗਵਾਈ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਜੋ ਅੰਮ੍ਰਿਤਸਰ ਦੇ ਸ਼ਹਿਰ ਦੇ ਵਿਰਾਸਤੀ ਮਾਰਗ ਵਿਚ ਸਥਿਤ ਸੀ, ਨੂੰ ਸ਼ਰਾਰਤੀ ਅਨਸਰ ਵਲੋਂ ਤੋੜਨ ਦੇ ਰੋਸ ਵਜੋਂ ਭੁਲੱਥ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਾਇਬ ਤਹਿਸੀਲਦਾਰ ਹਰਪ੍ਰੀਤ ਸਿੰਘ ਗਿੱਲ ਨੂੰ ਮੰਗ-ਪੱਤਰ ਦਿੱਤਾ।