ਚੰਡੀਗੜ੍ਹ ਗ੍ਰਨੇਡ ਧਮਾਕਾ: ਐਨ.ਆਈ.ਏ. ਵਲੋਂ ਬਠਿੰਡਾ ਸਮੇਤ 16 ਥਾਵਾਂ ’ਤੇ ਛਾਪੇਮਾਰੀ
ਬਠਿੰਡਾ, 22 ਜਨਵਰੀ- ਚੰਡੀਗੜ੍ਹ ਗ੍ਰਨੇਡ ਧਮਾਕੇ ਮਾਮਲੇ ਵਿਚ ਐਨ.ਆਈ.ਏ. ਵਲੋਂ ਬਠਿੰਡਾ ਦੇ ਪ੍ਰਤਾਪ ਨਗਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ ਸਤੰਬਰ 2024 ਦੇ ਚੰਡੀਗੜ੍ਹ ਗ੍ਰਨੇਡ ਧਮਾਕੇ ਮਾਮਲੇ ਵਿਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਇਕ-ਇਕ ਅਤੇ ਪੰਜਾਬ ਵਿਚ 14 ਥਾਵਾਂ ਸਮੇਤ 16 ਥਾਵਾਂ ’ਤੇ ਤਲਾਸ਼ੀ ਲੈ ਰਹੀ ਹੈ।