ਛੱਤੀਸਗੜ੍ਹ: ਪੁਲਿਸ ਨੇ ਢੇਰ ਕੀਤੇ 14 ਨਕਸਲੀ
ਰਾਏਪੁਰ, 21 ਜਨਵਰੀ- ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੱਤੀਸਗੜ੍ਹ ਓਡੀਸ਼ਾ ਸਰਹੱਦ ’ਤੇ ਗਾਰੀਆਬੰਦ ਖ਼ੇਤਰ ਵਿਖੇ ਛੱਤੀਸਗੜ੍ਹ ਪੁਲਿਸ ਨਾਲ ਮੁਕਾਬਲੇ ਵਿਚ ਘੱਟੋ-ਘੱਟ 14 ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿਚ 1 ਕਰੋੜ ਰੁਪਏ ਦਾ ਇਨਾਮ ਵਾਲਾ ਇਕ ਨਕਸਲੀ ਵੀ ਮਾਰਿਆ ਗਿਆ ਹੈ ਤੇ ਮੁਕਾਬਲਾ ਜਾਰੀ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।