ਜਲੰਧਰ ਈ.ਡੀ. ਨੇ ਪੰਜਾਬ-ਹਰਿਆਣਾ ਸਮੇਤ 11 ਥਾਵਾਂ ’ਤੇ ਕੀਤੀ ਛਾਪੇਮਾਰੀ
ਜਲੰਧਰ, 21 ਜਨਵਰੀ- ਈ.ਡੀ. ਦੀ ਟੀਮ ਨੇ ਪੰਜਾਬ-ਹਰਿਆਣਾ ਅਤੇ ਮੁੰਬਈ ਵਿਚ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਈ.ਡੀ. ਨੇ ਸੋਮਵਾਰ ਰਾਤ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਮਾਮਲੇ ਵਿਚ ਕੁੱਲ 11 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਗੁਰੂਗ੍ਰਾਮ, ਪੰਚਕੂਲਾ, ਜੀਂਦ, ਮੋਹਾਲੀ ਅਤੇ ਮੁੰਬਈ ਵਿਚ 6 ਕੰਪਨੀਆਂ ਤੋਂ 2 ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਈ.ਡੀ. ਨੇ ਕਿਹਾ ਕਿ 17 ਤੋਂ 20 ਜਨਵਰੀ ਤੱਕ, ਟੀਮ ਨੇ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ।