ਯੂ. ਪੀ. : ਐਸ.ਟੀ.ਐਫ਼. ਨਾਲ ਮੁਕਾਬਲੇ ’ਚ ਚਾਰ ਬਦਮਾਸ਼ ਢੇਰ
ਲਖਨਊ, 21 ਜਨਵਰੀ- ਯੂ. ਪੀ. ਦੇ ਸ਼ਾਮਲੀ ਜ਼ਿਲ੍ਹੇ ਵਿਚ ਇਕ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਾਮਲੀ ਦੇ ਝਿੰਝਾਨਾ ਖ਼ੇਤਰ ਵਿਚ ਉੱਤਰ ਪ੍ਰਦੇਸ਼ ਐਸ.ਟੀ.ਐਫ਼. ਵਲੋਂ ਕੀਤੇ ਗਏ ਇਕ ਮੁਕਾਬਲੇ ਵਿਚ 4 ਬਦਮਾਸ਼ ਮਾਰੇ ਗਏ ਤੇ ਇਕ ਐਸ.ਟੀ.ਐਫ਼. ਇੰਸਪੈਕਟਰ ਜ਼ਖਮੀ ਹੋ ਗਿਆ। ਇਹ ਜਾਣਕਾਰੀ ਯੂ. ਪੀ. ਐਸ.ਟੀ.ਐਫ਼. ਦੇ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ। ਜਾਣਕਾਰੀ ਅਨੁਸਾਰ ਮੁਸਤਫ਼ਾ ਕੱਗਾ ਗੈਂਗ ਦਾ ਮੈਂਬਰ ਅਰਸ਼ਦ ਤਿੰਨ ਹੋਰਾਂ ਦੇ ਨਾਲ-ਨਾਲ- ਮਨਜੀਤ, ਸਤੀਸ਼ ਅਤੇ ਇਕ ਅਣਪਛਾਤਾ ਸਾਥੀ ਮੁਕਾਬਲੇ ਵਿਚ ਜ਼ਖਮੀ ਹੋ ਗਿਆ ਸੀ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਅਰਸ਼ਦ ਸਹਾਰਨਪੁਰ ਦੇ ਪੀ.ਐਸ. ਬੇਹਤ ਤੋਂ ਇਕ ਡਕੈਤੀ ਦੇ ਮਾਮਲੇ ਵਿਚ ਲੋੜੀਂਦਾ ਸੀ ਅਤੇ ਉਸ ’ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਅਰਸ਼ਦ ਵਿਰੁੱਧ ਡਕੈਤੀ ਅਤੇ ਕਤਲ ਦੇ ਮਾਮਲੇ ਦਰਜ ਕੀਤੇ ਗਏ ਸਨ। ਮੁਕਾਬਲੇ ਦੌਰਾਨ, ਐਸ.ਟੀ.ਐਫ਼. ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਸੁਨੀਲ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਹ ਜ਼ੇਰੇ ਇਲਾਜ ਹੈ, ਜਿਸ ਨੂੰ ਮੇਦਾਂਤਾ, ਗੁੜਗਾਓਂ ਇਲਾਜ ਲਈ ਭੇਜ ਦਿੱਤਾ ਗਿਆ ਹੈ।