ਯੂ.ਜੀ.ਸੀ. ਨੈੱਟ ਦਸੰਬਰ 2024 ਦੀ ਪ੍ਰੀਖਿਆ ਹੋਈ ਮੁਲਤਵੀ
ਨਵੀਂ ਦਿੱਲੀ, 14 ਜਨਵਰੀ- ਯੂ.ਜੀ.ਸੀ. ਨੈੱਟ ਦਸੰਬਰ 2024 ਦੀ ਪ੍ਰੀਖਿਆ, ਜੋ 15 ਜਨਵਰੀ 2025 ਨੂੰ ਹੋਣੀ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਮਾਘੀ, ਪੋਂਗਲ ਤੇ ਹੋਰ ਤਿਉਹਾਰਾਂ ਕਾਰਨ ਪ੍ਰੀਖਿਆ ਨੂੰ ਮੁਲਤਵੀ ਕੀਤਾ ਗਿਆ ਹੈ ਤੇ ਪ੍ਰੀਖਿਆ ਦੀ ਅਗਲੀ ਤਾਰੀਖ਼ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।