JALANDHAR WEATHER

ਕਾਨੂੰਨਗੋ ਐਸੋਸੀਏਸ਼ਨ ਦਾ ਸੂਬਾ ਪੱਧਰੀ ਵਫ਼ਦ ਮਾਲ ਮੰਤਰੀ ਨੂੰ ਮਿਲਿਆ

ਸੰਗਰੂਰ, 8 ਜਨਵਰੀ (ਧੀਰਜ ਪਸ਼ੋਰੀਆ)- ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਮਿਲਿਆ। ਮਾਲ ਮੰਤਰੀ ਵਲੋਂ ਐਸੋਸੀਏਸਨ ਦਾ ਨਵੇਂ ਵਰ੍ਹੇ 2025 ਦਾ ਕਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਬਾਠ, ਖਚਾਨਚੀ ਪਲਵਿੰਦਰ ਸਿੰਘ ਸੂਦ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਮ ਅਤੇ ਬਲਵਿੰਦਰ ਸਿੰਘ ਨਿੱਜੀ ਸਕੱਤਰ ਟੂ ਮਾਲ ਮੰਤਰੀ ਪੰਜਾਬ ਵੀ ਮੌਜੂਦ ਸਨ। ਜਥੇਬੰਦੀ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਸਰਕਾਰ ਕੇ.ਏ.ਪੀ. ਸਿਨ੍ਹਾ, ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ, ਵਿਸ਼ੇਸ਼ ਸਕੱਤਰ ਮਾਲ ਹਰਪ੍ਰੀਤ ਸਿੰਘ ਸੂਦਨ ਅਤੇ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਉਪਕਾਰ ਸਿੰਘ ਨੂੰ ਵੀ ਮਿਲਿਆ ਅਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਵਿੱਤ ਕਮਿਸ਼ਨਰ ਮਾਲ ਵਲੋਂ ਨੇੜ ਭਵਿੱਖ ਵਿਚ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ, ਜੋ ਮਾਲ ਮੰਤਰੀ ਦੀ ਪ੍ਰਧਾਨਗੀ ਵਿਚ ਹੋਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ