JALANDHAR WEATHER

ਕੜਾਕੇ ਦੀ ਠੰਢ ਅਤੇ ਧੁੰਦ ਵਿਚ ਚੜ੍ਹਦੀ ਸਵੇਰ ਦੁਕਾਨਦਾਰ ਚੜਿਆ ਰੇਲਵੇ ਦੇ ਉੱਚੇ ਟਾਵਰ ’ਤੇ

ਧਾਰੀਵਾਲ, (ਗੁਰਦਾਸਪੁਰ), 8 ਜਨਵਰੀ (ਸਵਰਨ ਸਿੰਘ)- ਅੱਜ ਸਵੇਰੇ ਸਵੇਰੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿਚ ਧਾਰੀਵਾਲ ਦਾ ਇਕ ਦੁਕਾਨਦਾਰ ਰੇਲਵੇ ਦੇ ਉੱਚੇ ਟਾਵਰ ਉੱਪਰ ਚੜ ਗਿਆ। ਉਸ ਨੇ ਪੁਲਿਸ ਵਾਲਿਆਂ ਉੱਪਰ ਕੁਝ ਸ਼ਹਿਰ ਵਾਸੀਆਂ ਨਾਲ ਰਲ ਕੇ ਨਜਾਇਜ਼ ਪਰਚੇ ਕਰਨ ਦੇ ਦੋਸ਼ ਲਗਾਏ ਹਨ। ਇਸ ਦੌਰਾਨ ‘ਅਜੀਤ’ ਦੇ ਪੱਤਰਕਾਰ ਨੇ ਮੋਬਾਇਲ ਰਾਹੀਂ ਟਾਵਰ ’ਤੇ ਚੜੇ ਵਿਅਕਤੀ ਨਾਲ ਗੱਲਬਾਤ ਕੀਤੀ। ਵਿਅਕਤੀ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾ ਕੇਜਰੀਵਾਲ ਸਾਹਿਬ ਜਾਂ ਸੁਪਰੀਮ ਕੋਰਟ ਦਾ ਕੋਈ ਬੰਦਾ ਨਹੀਂ ਆਉਂਦਾ ਤਾਂ ਉਦੋਂ ਤੱਕ ਮੈਂ ਹੇਠਾਂ ਨਹੀਂ ਉਤਰਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ