JALANDHAR WEATHER

ਅੱਜ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ, ਕਈ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਨਵੀਂ ਦਿੱਲੀ, 8 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ। ਵਿਸ਼ਾਖਾਪਟਨਮ ਵਿਚ, ਪ੍ਰਧਾਨ ਮੰਤਰੀ ਮੋਦੀ 1.85 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਵੀਡੀਓ ਰਾਹੀਂ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਉਹ ਪੁਡੀਮਡਕਾ ਵਿਚ ਬਣਾਏ ਜਾ ਰਹੇ ਗ੍ਰੀਨ ਹਾਈਡ੍ਰੋਜਨ ਹੱਬ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਵਿਕਾਸ ਪ੍ਰੋਜੈਕਟਾਂ ਤਹਿਤ 300 ਏਕੜ ਵਿਚ 25 ਉਦਯੋਗਿਕ ਨਿਰਮਾਣ ਯੂਨਿਟ ਬਣਾਏ ਜਾਣਗੇ। ਇਸ ਤੋਂ ਇਲਾਵਾ ਸੜਕਾਂ, ਉਦਯੋਗਿਕ ਕੇਂਦਰ, ਬੰਦਰਗਾਹ ਅਤੇ ਕੈਮੀਕਲ ਸਟੋਰੇਜ ਵਰਗੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਗ੍ਰੀਨ ਹਾਈਡਰੋਜਨ ਹੱਬ ਪ੍ਰੋਜੈਕਟ ਗੰਗਾਵਰਮ ਬੰਦਰਗਾਹ ਦੇ ਨੇੜੇ ਲਗਭਗ 1200 ਏਕੜ ਜ਼ਮੀਨ ’ਤੇ ਬਣਾਇਆ ਜਾਵੇਗਾ। ਇਸ ਦੀ ਲਾਗਤ 1.85 ਲੱਖ ਕਰੋੜ ਰੁਪਏ ਹੈ। ਜਿਸ ਦੀ 20 ਗੀਗਾਵਾਟ ਨਵਿਆਉਣਯੋਗ ਊਰਜਾ ਵਿਕਸਿਤ ਕੀਤੀ ਜਾਣੀ ਹੈ। ਇੱਥੇ ਹਰ ਰੋਜ਼ 1500 ਟਨ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਹੋਵੇਗਾ। ਗ੍ਰੀਨ ਅਮੋਨੀਆ, ਗ੍ਰੀਨ ਮਿਥੇਨੌਲ ਅਤੇ ਯੂਰੀਆ ਸਮੇਤ ਹਰੇ ਰਸਾਇਣ ਵੀ ਤਿਆਰ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ